ਕੰਟੈਂਟ ਬਣਾ। ਵਿਊਜ਼ ਵਧਾ। ਪੈਸੇ ਕਮਾ।

Tutoro ਨਾਲ AI ਦੀ ਮਦਦ ਨਾਲ ਅੰਗਰੇਜ਼ੀ ਸਿੱਖ। ਵੀਡੀਓ ਬਣਾ ਜਾਂ ਕਲਿੱਪਾਂ ਐਡਿਟ ਕਰਕੇ Tutoro ਦਾ ਪ੍ਰਚਾਰ ਕਰ। ਵਿਊਜ਼ ਤੋਂ ਵੀ ਕਮਾਈ ਕਰ ਤੇ ਆਪਣੇ ਰਾਹੀਂ ਆਏ ਹਰ ਪੇਡ ਸਬਸਕ੍ਰਾਈਬਰ ਤੋਂ ਵੀ।

ਅਰਜ਼ੀ ਦੇ

ਜਾਣ ਕਿਵੇਂ ਕੰਮ ਕਰਦਾ ਹੈ

ਦੇਖ ਕਿੰਨੀ ਕਮਾਈ ਹੋ ਸਕਦੀ ਹੈ

ਤੇਰੀ ਕਿੰਨੀ ਕਮਾਈ ਹੋ ਸਕਦੀ ਹੈ?

ਹਫ਼ਤੇ ਵਿੱਚ ਕਿੰਨੀਆਂ ਵੀਡੀਓ ਪੋਸਟ ਕਰੇਂਗਾ?

ਹਰ ਵੀਡੀਓ ਦੇ ਔਸਤ ਵਿਊਜ਼

ਉਨ੍ਹਾਂ ਸਾਰੇ ਪਲੇਟਫਾਰਮਾਂ ਦੇ ਮਿਲਾ ਕੇ, ਜਿੱਥੇ ਤੂੰ ਪੋਸਟ ਕਰਦਾ ਹੈਂ

ਵੀਡੀਓ ਕਿੱਥੇ ਪੋਸਟ ਕਰਦਾ ਏਂ?

ਤੂੰ ਜਿੱਥੇ ਵੀ ਪੋਸਟ ਕਰੇਂ, ਵਿਊਜ਼ ਦੇ ਪੈਸੇ ਇੱਕੋ ਰੇਟ ਨਾਲ ਮਿਲਦੇ ਹਨ। ਪਲੇਟਫਾਰਮ ਮੁਤਾਬਕ ਸਿਰਫ਼ ਵਿਊਜ਼ ਦਾ ਹਿਸਾਬ ਰੱਖਣ ਦਾ ਤਰੀਕਾ ਬਦਲਦਾ ਹੈ।

ਵਿਊਜ਼ ਦਾ ਹਿਸਾਬ ਅਸੀਂ ਰੱਖਾਂਗੇ

ਲਿੰਕ ਖ਼ੁਦ ਪੇਸਟ ਕਰ

ਮਹੀਨੇ ਦੀ ਕਮਾਈ ਦਾ ਅੰਦਾਜ਼ਾ

ਇਹ ਸਿਰਫ਼ ਅੰਦਾਜ਼ਾ ਹੈ, ਕਮਾਈ ਦੀ ਗਾਰੰਟੀ ਨਹੀਂ। ਤੇਰੀ ਵੀਡੀਓ ਤੋਂ ਕਮਾਈ ਤਾਂ ਹੀ ਸ਼ੁਰੂ ਹੋਵੇਗੀ ਜਦੋਂ ਉਸ ਦੇ ਵਿਊਜ਼ 3,000 ਤੋਂ ਵੱਧ ਹੋਣ ਤੇ ਸਾਡੀ ਟੀਮ ਦਾ ਕੋਈ ਮੈਂਬਰ ਉਸ ਨੂੰ ਜਾਂਚ ਕੇ ਮਨਜ਼ੂਰੀ ਦੇਵੇ।

ਅਰਜ਼ੀ ਦੇ

Bronze

Silver

Gold

ਪਲੈਟੀਨਮ

Diamond

YouTube

TikTok

Instagram

Facebook

ਫਾਲੋਅਰ ਘੱਟ ਨੇ? ਕੋਈ ਗੱਲ ਨਹੀਂ।

ਫਾਲੋਅਰ ਭਾਵੇਂ ਜਿੰਨੇ ਮਰਜ਼ੀ ਹੋਣ। ਕੋਈ ਆਡੀਸ਼ਨ ਵੀ ਨਹੀਂ। ਵੀਡੀਓ ਬਣਾ, ਕਲਿੱਪਾਂ ਐਡਿਟ ਕਰ ਜਾਂ ਬੱਸ ਆਪਣਾ ਰੈਫਰਲ ਲਿੰਕ ਸਾਂਝਾ ਕਰ। ਕਮਾਈ ਦਾ ਰਾਹ ਹਰ ਕਿਸੇ ਲਈ ਹੈ।

  • ਕੰਟੈਂਟ ਕ੍ਰੀਏਟਰ

    ਆਪਣੇ ਵੀਡੀਓ ਬਣਾ, ਮਸ਼ਹੂਰ ਟ੍ਰੈਂਡਾਂ ਨੂੰ ਆਪਣਾ ਅੰਦਾਜ਼ ਦੇ ਤੇ Tutoro ਨੂੰ ਆਪਣੇ ਕੰਟੈਂਟ ਵਿੱਚ ਇੰਝ ਜੋੜ ਕਿ ਉਹ ਉਸ ਦਾ ਹੀ ਹਿੱਸਾ ਲੱਗੇ।

  • ਵੀਡੀਓ ਐਡੀਟਰ

    ਮਸ਼ਹੂਰ ਵੀਡੀਓ ਤੇ ਧਿਆਨ ਖਿੱਚਣ ਵਾਲੇ ਆਈਡੀਆ ਲੱਭ, ਆਪਣੇ ਅੰਦਾਜ਼ ਵਿੱਚ ਐਡਿਟ ਕਰ ਤੇ ਸਾਡੀ ਲਾਇਬ੍ਰੇਰੀ ਤੋਂ Tutoro ਦੀਆਂ ਕਲਿੱਪਾਂ ਜੋੜ।

  • ਐਫ਼ਿਲੀਏਟ ਪਾਰਟਨਰ

    ਜਿੱਥੇ ਵੀ ਲੋਕ ਤੈਨੂੰ ਵੇਖਦੇ ਜਾਂ ਪੜ੍ਹਦੇ ਹਨ, ਉੱਥੇ ਆਪਣਾ ਲਿੰਕ ਜਾਂ ਕੋਡ ਸਾਂਝਾ ਕਰ ਤੇ ਤੇਰੇ ਰਾਹੀਂ ਸਬਸਕ੍ਰਿਪਸ਼ਨ ਖ਼ਰੀਦਣ ਵਾਲੇ ਹਰ ਵਿਅਕਤੀ ਤੋਂ ਕਮਾਈ ਕਰ।

Don't waste opportunity

ਅਰਜ਼ੀ ਦੇ

ਕਿਵੇਂ ਕੰਮ ਕਰਦਾ ਹੈ

ਚਾਰ ਸੌਖੇ ਕਦਮਾਂ ਨਾਲ ਕਮਾਈ ਸ਼ੁਰੂ ਕਰ

ਮੁਫ਼ਤ ਜੁੜ, Tutoro ਦਾ ਪ੍ਰਚਾਰ ਕਰਨ ਲਈ ਆਪਣੀ ਪਸੰਦ ਦਾ ਤਰੀਕਾ ਚੁਣ ਤੇ ਕੰਟੈਂਟ ਬਣਾ ਕੇ ਜਾਂ ਲੋਕਾਂ ਨੂੰ ਸੱਦ ਕੇ ਕਮਾਈ ਕਰ।

  • ਸਾਈਨ ਅੱਪ ਕਰ ਤੇ ਆਪਣਾ ਰੈਫ਼ਰਲ ਕੋਡ ਲੈ

    ਮੁਫ਼ਤ ਸਾਈਨ ਅੱਪ ਕਰ ਤੇ ਆਪਣਾ ਖ਼ਾਸ ਕੋਡ ਲੈ। ਨਾਲ ਹੀ ਤੈਨੂੰ ਕ੍ਰਿਏਟਰ ਡੈਸ਼ਬੋਰਡ ਤੇ ਕੰਟੈਂਟ ਲਾਇਬ੍ਰੇਰੀ ਵੀ ਮਿਲ ਜਾਣਗੇ।

  • Tutoro ਨੂੰ ਪ੍ਰਮੋਟ ਕਰਨ ਦਾ ਆਪਣਾ ਤਰੀਕਾ ਚੁਣ

    ਆਪਣੀਆਂ ਵੀਡੀਓ ਸ਼ੂਟ ਕਰ, ਸਾਡੀ ਲਾਇਬ੍ਰੇਰੀ ਦੀ ਸਮੱਗਰੀ ਨਾਲ ਮਸ਼ਹੂਰ ਕਲਿੱਪਾਂ ਐਡਿਟ ਕਰ ਜਾਂ ਬੱਸ ਆਪਣਾ ਰੈਫਰਲ ਲਿੰਕ ਜਾਂ ਕੋਡ ਸਾਂਝਾ ਕਰ।

  • ਪੋਸਟ ਕਰ, ਪ੍ਰਮੋਟ ਕਰ ਤੇ ਆਪਣੀ ਕਮਾਈ ਵੇਖ

    ਆਪਣੀ ਵੀਡੀਓ ਦੇ ਕੈਪਸ਼ਨ ਵਿੱਚ ਦੱਸੇ ਮੁਤਾਬਕ Tutoro ਦਾ ਜ਼ਿਕਰ ਕਰ ਤੇ ਆਪਣਾ ਰੈਫਰਲ ਕੋਡ ਸਾਂਝਾ ਕਰ। ਡੈਸ਼ਬੋਰਡ ਵਿੱਚ ਦੇਖ ਕਿ ਕਿੰਨੇ ਵਿਊਜ਼ ਕਮਾਈ ਲਈ ਗਿਣੇ ਗਏ, ਕਿੰਨੇ ਲੋਕ ਤੇਰੇ ਰਾਹੀਂ ਜੁੜੇ ਤੇ ਕਿੰਨੀ ਕਮਾਈ ਹੋਈ।

  • ਆਪਣੀ ਕਮਾਈ ਕਢਵਾ

    ਆਪਣੀ ਕਮਾਈ ਦਾ ਹਿਸਾਬ ਦੇਖ ਤੇ ਪੈਸੇ ਸਿੱਧੇ ਆਪਣੇ PayPal, Wise ਜਾਂ ਬੈਂਕ ਖਾਤੇ ਵਿੱਚ ਮੰਗਵਾ।

ਕਮਾਈ ਸ਼ੁਰੂ ਕਰਨ ਲਈ ਜੋ ਵੀ ਚਾਹੀਦਾ, ਸਭ ਇੱਥੇ ਹੈ

ਤੈਨੂੰ ਵਰਤਣ ਲਈ ਤਿਆਰ ਕੰਟੈਂਟ, ਕਮਾਈ ਦੇ ਸਾਫ਼ ਰੇਟ ਤੇ ਆਪਣਾ ਡੈਸ਼ਬੋਰਡ ਮਿਲਦਾ ਹੈ। ਤੇਰੇ ਨਤੀਜੇ ਜਿੰਨੇ ਚੰਗੇ ਹੋਣਗੇ, ਬੋਨਸ ਵੀ ਉੱਨੇ ਵਧਣਗੇ।

  • ਵਿਊਜ਼ ਤੇ ਰੈਫ਼ਰਲਾਂ ਤੋਂ ਪੈਸੇ ਕਮਾ।

    ਨਿਯਮਾਂ ਮੁਤਾਬਕ ਯੋਗ ਹਰ 1,000 ਵਿਊਜ਼ ਲਈ ਪੈਸੇ ਕਮਾ। ਤੇਰੇ ਰਾਹੀਂ ਪੈਸੇ ਦੇ ਕੇ ਸਬਸਕ੍ਰਿਪਸ਼ਨ ਲੈਣ ਵਾਲਿਆਂ ਲਈ ਬੋਨਸ ਵੀ ਮਿਲੇਗਾ। ਆਪਣੀ ਕਮਾਈ ਦਾ ਹਿਸਾਬ ਵੇਖ ਤੇ PayPal, Wise ਜਾਂ ਬੈਂਕ ਟ੍ਰਾਂਸਫ਼ਰ ਰਾਹੀਂ ਪੈਸੇ ਕਢਵਾ।

  • ਵੀਡੀਓ ਬਣਾਉਣ ਲਈ ਸਭ ਕੁਝ।

    ਧਿਆਨ ਖਿੱਚਣ ਵਾਲੀ ਸ਼ੁਰੂਆਤ ਦੇ ਆਈਡੀਆ, ਐਪ ਦੀਆਂ ਸਕ੍ਰੀਨ ਰਿਕਾਰਡਿੰਗਾਂ, ਤਿਆਰ ਕਲਿੱਪਾਂ ਤੇ ਸਕ੍ਰਿਪਟਾਂ ਵਰਤ। ਸਾਰਾ ਕੁਝ ਆਪ ਸ਼ੂਟ ਕੀਤੇ ਬਿਨਾਂ ਵੀਡੀਓ ਛੇਤੀ ਬਣਾ।

  • ਆਪਣੇ ਸਾਰੇ ਨਤੀਜੇ ਇੱਕੋ ਥਾਂ ਵੇਖ।

    ਆਪਣੇ ਡੈਸ਼ਬੋਰਡ ’ਤੇ ਵਿਊਜ਼, ਰੈਫ਼ਰਲ ਤੇ ਕਮਾਈ ਦਾ ਸਾਰਾ ਹਿਸਾਬ ਵੇਖ। ਤੈਨੂੰ ਸਾਫ਼ ਪਤਾ ਲੱਗੇਗਾ ਕਿ ਕਿਹੜਾ ਤਰੀਕਾ ਕੰਮ ਕਰ ਰਿਹਾ ਹੈ ਤੇ ਕਿੰਨੀ ਕਮਾਈ ਹੋ ਰਹੀ ਹੈ।

  • ਜਿੰਨੀ ਤਰੱਕੀ, ਓਨੀ ਵੱਧ ਕਮਾਈ।

    ਅਗਲੀਆਂ ਲੀਗਾਂ ਵਿੱਚ ਪਹੁੰਚ ਤੇ ਉੱਚੀਆਂ ਦਰਾਂ 'ਤੇ ਕਮਾਈ ਕਰ। ਜਿੰਨਾ ਅੱਗੇ ਵਧੇਂਗਾ, ਓਨਾ ਵੱਧ ਕਮਾ ਸਕੇਂਗਾ।

ਆਪਣੀ ਲੀਗ ਲਈ ਹਰ ਮਹੀਨੇ ਮੁੜ ਲੋੜੀਂਦੀਆਂ ਸਬਸਕ੍ਰਿਪਸ਼ਨਾਂ ਲਿਆ। ਜਿਸ ਲੀਗ ਦੀ ਗਿਣਤੀ ਪੂਰੀ ਕਰ ਲਵੇਂ, ਅਗਲਾ ਪੂਰਾ ਮਹੀਨਾ ਉਸੇ ਵਿੱਚ ਰਹੇਂਗਾ। ਪਹਿਲਾ ਮਹੀਨਾ ਸਿਰਫ਼ ਤੇਰੀ ਸ਼ੁਰੂਆਤੀ ਲੀਗ ਤੈਅ ਕਰਨ ਲਈ ਹੈ। ਇਸ ਦੌਰਾਨ ਤੇਰੀ ਲੀਗ ਉੱਪਰ ਜਾ ਸਕਦੀ ਹੈ, ਹੇਠਾਂ ਨਹੀਂ।

ਐਪ

ਜਿਸ ਐਪ ਦਾ ਪ੍ਰਚਾਰ ਕਰਨਾ ਹੈ, ਉਸ ਨੂੰ ਜਾਣ ਲੈ

Tutoro ਨਾਲ ਆਪਣੇ ਨਿੱਜੀ AI ਟਿਊਟਰ ਤੋਂ ਅੰਗਰੇਜ਼ੀ ਸਿੱਖ ਤੇ ਪੂਰੇ ਸਬਕ ਲੈ। ਬੋਲਣ, ਸੁਣ ਕੇ ਸਮਝਣ ਅਤੇ ਪੜ੍ਹਨ ਦਾ ਅਭਿਆਸ ਕਰ, ਨਾਲੋ-ਨਾਲ ਜਾਣ ਕਿ ਕਿੱਥੇ ਸੁਧਾਰ ਕਰਨਾ ਹੈ। ਖੇਡਾਂ ਵਰਗੀਆਂ ਚੁਣੌਤੀਆਂ ਸਿੱਖਣ ਦਾ ਚਾਅ ਬਣਾਈ ਰੱਖਦੀਆਂ ਹਨ।

  • ਅਸਲੀ ਕਲਾਸ ਵਾਂਗ, ਬੋਲ ਕੇ ਸਿੱਖ

    ਤੂੰ ਬੋਲ, ਤੇਰਾ ਟੀਚਰ ਜਵਾਬ ਦੇਵੇਗਾ, ਸਮਝਾਵੇਗਾ ਤੇ ਨਾਲੋ-ਨਾਲ ਅਭਿਆਸ ਵੀ ਕਰਵਾਏਗਾ।

  • ਹਰ ਮੌਕੇ ਲਈ ਅਭਿਆਸ ਕਰ

    ਨੌਕਰੀ ਦੀ ਇੰਟਰਵਿਊ ਜਾਂ ਡਾਕਟਰ ਨਾਲ ਗੱਲਬਾਤ ਦਾ ਅਭਿਆਸ ਕਰ, ਕਿਸੇ ਰੋਮਾਂਚਕ ਕਹਾਣੀ ਦਾ ਹਿੱਸਾ ਬਣ ਜਾਂ ਆਪਣੀ ਮਨਪਸੰਦ ਸਥਿਤੀ ਬਣਾ ਲੈ।

  • ਆਪ ਚੁਣ, ਕਿਸ ਨਾਲ ਗੱਲ ਕਰਨੀ ਹੈ

    ਹਰ ਟੀਚਰ ਦਾ ਆਪਣਾ ਲਹਿਜ਼ਾ, ਆਪਣਾ ਸੁਭਾਅ। ਉਹਨੂੰ ਚੁਣ ਜਿਸ ਨਾਲ ਗੱਲ ਕਰਕੇ ਤੈਨੂੰ ਚੰਗਾ ਲੱਗੇ।

  • ਦੇਖ, ਕਿੱਥੇ ਸੁਧਾਰ ਕਰਨਾ ਹੈ

    ਹਰ ਕਲਾਸ ਤੋਂ ਬਾਅਦ ਆਪਣੇ ਸਕੋਰ ਦੇਖ ਤੇ ਜਾਣ ਕਿ ਕਿਹੜੀਆਂ ਗ਼ਲਤੀਆਂ ਤੇਰੇ ਤੋਂ ਵਾਰ-ਵਾਰ ਹੁੰਦੀਆਂ ਹਨ।

  • ਸ਼ਬਦ ਜੋ ਭੁੱਲਣ ਨਾ

    ਜਿਹੜੇ ਸ਼ਬਦ ਤੂੰ ਭੁੱਲਣ ਲੱਗਦਾ ਹੈਂ, ਛੋਟੀਆਂ ਖੇਡਾਂ ਉਨ੍ਹਾਂ ਦਾ ਅਭਿਆਸ ਕਰਵਾਉਂਦੀਆਂ ਰਹਿੰਦੀਆਂ ਨੇ, ਜਦੋਂ ਤੱਕ ਉਹ ਚੰਗੀ ਤਰ੍ਹਾਂ ਯਾਦ ਨਾ ਹੋ ਜਾਣ।

  • ਬੇਅੰਤ ਫੀਡ ਦੀ ਥਾਂ ਸਿੱਖਣ ਦਾ ਰਾਹ

    ਹਰ ਪਾਠ ਨਾਲ ਨਕਸ਼ੇ 'ਤੇ ਅੱਗੇ ਵਧ, ਤੇ ਇੱਕ ਦੁਨੀਆ ਪੂਰੀ ਕਰਕੇ ਅਗਲੀ ਖੋਲ੍ਹ।

  • ਲੈਵਲ ਵਧਾ। ਸੱਚਮੁੱਚ।

    ਆਪਣਾ ਕਿਰਦਾਰ ਬਣਾ, ਜੋ ਹਰ ਪਾਠ ਨਾਲ ਪੱਧਰ ਵਧਾਉਂਦਾ ਹੋਇਆ ਲੀਗਾਂ ਵਿੱਚ ਅੱਗੇ ਵਧੇ।

ਵੇਖ, ਕੰਟੈਂਟ ਕ੍ਰੀਏਟਰ Tutoro ਨਾਲ ਕਿਵੇਂ ਕਮਾ ਰਹੇ ਹਨ

ਵੇਖ, ਹੋਰ ਕ੍ਰਿਏਟਰ ਆਪਣੇ ਵੀਡੀਓ ਅਤੇ ਨਵੇਂ ਅੰਦਾਜ਼ ਦੇ ਐਡਿਟ ਬਣਾ ਕੇ Tutoro ਦਾ ਪ੍ਰਚਾਰ ਕਿਵੇਂ ਕਰਦੇ ਹਨ। ਉਨ੍ਹਾਂ ਤੋਂ ਆਈਡੀਆ ਲੈ ਤੇ ਆਪਣੀ ਵੀਡੀਓ ਬਣਾ।

  • Marta Kowalczyk

    @martacuts

    TikTok

  • Deniz Aksoy

    @denizspeaks

    YouTube

  • Ifeoma Balogun

    @ifeomastudies

    Instagram

  • Rafael Queiroz

    @rafacorta

    TikTok

  • Hoang Minh Tu

    @tuhoclish

    YouTube

  • Sofia Marchetti

    @sofiaonmute

    Instagram

ਕੰਟੈਂਟ ਕ੍ਰਿਏਟਰ ਦੱਸਦੇ ਹਨ

ਜੋ ਪਹਿਲਾਂ ਹੀ Tutoro ਨੂੰ ਪ੍ਰਮੋਟ ਕਰ ਰਹੇ ਹਨ, ਉਨ੍ਹਾਂ ਦੀਆਂ ਕੁਝ ਗੱਲਾਂ।

  • ਜੁੜਨਾ ਬਹੁਤ ਸੌਖਾ ਸੀ। ਮੈਂ ਸਾਈਨ ਅੱਪ ਕੀਤਾ, ਆਪਣਾ ਕੋਡ ਲਿਆ ਤੇ ਉਸੇ ਦਿਨ ਵੀਡੀਓ ਪੋਸਟ ਕਰਨੇ ਸ਼ੁਰੂ ਕਰ ਦਿੱਤੇ।

  • ਮੈਨੂੰ ਚੰਗਾ ਲੱਗਦਾ ਹੈ ਕਿ ਫਾਲੋਅਰਾਂ ਦੀ ਕੋਈ ਘੱਟੋ-ਘੱਟ ਗਿਣਤੀ ਨਹੀਂ ਚਾਹੀਦੀ। ਘੱਟ ਫਾਲੋਅਰ ਵਾਲੇ ਕ੍ਰਿਏਟਰ ਵੀ ਆਸਾਨੀ ਨਾਲ ਜੁੜ ਸਕਦੇ ਹਨ।

  • ਡੈਸ਼ਬੋਰਡ 'ਤੇ ਸਾਰਾ ਹਿਸਾਬ ਸਾਫ਼ ਦਿਸਦਾ ਹੈ। ਕਿੰਨੀ ਕਮਾਈ ਹੋਈ, ਕਿੰਨੇ ਪੈਸੇ ਅਜੇ ਰੁਕੇ ਹੋਏ ਹਨ ਤੇ ਕਦੋਂ ਕਢਵਾ ਸਕਾਂਗਾ, ਸਭ ਪਤਾ ਲੱਗ ਜਾਂਦਾ ਹੈ।

  • ਇੱਥੇ ਵਿਊਜ਼ ਤੋਂ ਵੀ ਪੈਸੇ ਮਿਲਦੇ ਹਨ ਤੇ ਸਬਸਕ੍ਰਿਪਸ਼ਨਾਂ ਤੋਂ ਵੀ। ਇਸੇ ਲਈ ਆਮ ਐਫਿਲੀਏਟ ਪ੍ਰੋਗਰਾਮ ਨਾਲੋਂ ਇੱਥੇ ਕੰਮ ਕਰਨ ਵਿੱਚ ਕਿਤੇ ਵੱਧ ਮਜ਼ਾ ਆਉਂਦਾ ਹੈ।

  • ਤਿਆਰ ਕਲਿੱਪਾਂ ਨਾਲ ਮੇਰਾ ਐਡਿਟਿੰਗ ਦਾ ਕਾਫ਼ੀ ਸਮਾਂ ਬਚ ਜਾਂਦਾ ਹੈ। ਨਾਲੇ ਮੈਂ ਇਨ੍ਹਾਂ ਨੂੰ ਆਪਣੇ ਪੇਜ ਦੇ ਅੰਦਾਜ਼ ਮੁਤਾਬਕ ਬਦਲ ਵੀ ਸਕਦਾ ਹਾਂ।

  • ਪ੍ਰੋਗਰਾਮ ਸਮਝਣਾ ਸੌਖਾ ਹੈ ਤੇ ਰੇਟ ਵੀ ਚੰਗੇ ਹਨ। ਬੱਸ ਕੰਟੈਂਟ ਲਾਇਬ੍ਰੇਰੀ ਵਿੱਚ ਥੋੜ੍ਹੀ ਹੋਰ ਸਮੱਗਰੀ ਆ ਜਾਵੇ ਤਾਂ ਮਜ਼ਾ ਆ ਜਾਵੇ।

  • ਮੈਂ ਤਾਂ ਮੁੱਖ ਤੌਰ ’ਤੇ ਐਫ਼ਿਲੀਏਟ ਕੋਡ ਲਈ ਜੁੜਿਆ ਸੀ। ਵਿਊਜ਼ ਦੇ ਵੀ ਪੈਸੇ ਮਿਲਣ ਲੱਗੇ ਤਾਂ ਹੋਰ ਵੀ ਚੰਗਾ ਲੱਗਿਆ।

  • ਲੀਗਾਂ ਨਾਲ ਹੋਰ ਵੀ ਮਜ਼ਾ ਆਉਂਦਾ ਹੈ। ਜਦੋਂ ਦਿਸਦਾ ਹੈ ਕਿ ਅਗਲੇ ਲੈਵਲ ਤੱਕ ਪਹੁੰਚਣ ਲਈ ਕਿੰਨਾ ਕੁ ਬਾਕੀ ਹੈ, ਤਾਂ ਹੋਰ ਪੋਸਟਾਂ ਪਾਉਣ ਦਾ ਮਨ ਕਰਦਾ ਹੈ।

  • ਮੇਰੇ ਬਹੁਤੇ ਫਾਲੋਅਰ ਨਹੀਂ ਹਨ। ਇੱਥੇ ਜੁੜਨ ਲਈ ਫਾਲੋਅਰਾਂ ਦੀ ਕੋਈ ਘੱਟੋ-ਘੱਟ ਗਿਣਤੀ ਨਹੀਂ ਚਾਹੀਦੀ, ਬੱਸ ਇਹੀ ਸੁਣ ਕੇ ਅਜ਼ਮਾਉਣ ਦਾ ਮਨ ਬਣ ਗਿਆ।

  • ਬੜਾ ਸੌਖਾ ਹੈ। ਵੀਡੀਓ ਪੋਸਟ ਕਰ, ਨਾਲ tutoro.pro ਪਾ ਦੇ। ਵਿਊਜ਼ ਤੋਂ ਲੈ ਕੇ ਬਾਕੀ ਸਾਰਾ ਹਿਸਾਬ ਡੈਸ਼ਬੋਰਡ ’ਤੇ ਦਿਸ ਜਾਂਦਾ ਹੈ।

  • ਜੁੜਦੇ ਹੀ $10 ਦਾ ਬੋਨਸ ਮਿਲੇਗਾ, ਸੋਚਿਆ ਨਹੀਂ ਸੀ। ਖ਼ੁਸ਼ੀ ਹੋਈ! ਸਭ ਤੋਂ ਵਧੀਆ ਗੱਲ, ਕਮਾਈ ਦਾ ਤਰੀਕਾ ਵੀ ਤੁਰੰਤ ਸਮਝ ਆ ਗਿਆ।

  • ਮੈਂ ਖ਼ੁਦ ਕੈਮਰੇ ਅੱਗੇ ਆਉਣ ਨਾਲੋਂ ਛੋਟੀਆਂ ਵੀਡੀਓ ਐਡਿਟ ਕਰਨਾ ਜ਼ਿਆਦਾ ਪਸੰਦ ਕਰਦਾ ਹਾਂ। ਇੱਥੇ ਤਿਆਰ ਕਲਿੱਪਾਂ ਦੀ ਲਾਇਬ੍ਰੇਰੀ ਮਿਲ ਜਾਂਦੀ ਹੈ, ਇਸ ਲਈ ਇਹ ਪ੍ਰੋਗਰਾਮ ਮੇਰੇ ਬੜੇ ਕੰਮ ਦਾ ਹੈ।

  • ਆਈਡੀਆ ਚੰਗਾ ਹੈ ਤੇ ਜੁੜਨਾ ਵੀ ਬਹੁਤ ਸੌਖਾ ਸੀ। ਪੈਸੇ ਮਿਲਣ ਵਿੱਚ ਥੋੜ੍ਹਾ ਵੱਧ ਸਮਾਂ ਲੱਗਦਾ ਹੈ, ਪਰ ਸਭ ਕੁਝ ਸਾਫ਼ ਸਮਝਾਇਆ ਹੋਇਆ ਹੈ।

  • ਜਦੋਂ ਵੀਡੀਓ ਦੇਖ ਕੇ ਲੋਕ ਸਬਸਕ੍ਰਿਪਸ਼ਨ ਲੈਣ ਲੱਗਦੇ ਹਨ, ਤਾਂ ਉਨ੍ਹਾਂ ਦੇ ਬੋਨਸ ਨਾਲ ਕਮਾਈ ਕਾਫ਼ੀ ਵਧ ਜਾਂਦੀ ਹੈ।

  • ਮੈਂ ਕੁਝ ਐਫ਼ਿਲੀਏਟ ਪਲੇਟਫਾਰਮ ਵਰਤ ਕੇ ਵੇਖੇ ਹਨ। ਇੱਥੇ ਹਿਸਾਬ ਕਿਤੇ ਜ਼ਿਆਦਾ ਸਾਫ਼ ਹੈ, ਕਮਾਈ ਦੀ ਹਰ ਰਕਮ ਵੱਖਰੀ ਦਿਸਦੀ ਹੈ।

  • ਮੈਨੂੰ ਸਭ ਤੋਂ ਵਧੀਆ ਇਹ ਲੱਗਦਾ ਹੈ ਕਿ ਘੱਟ ਫਾਲੋਅਰ ਵਾਲੇ ਕ੍ਰਿਏਟਰ ਵੀ ਸਿੱਧਾ ਸ਼ੁਰੂ ਕਰ ਸਕਦੇ ਹਨ। ਪਹਿਲਾਂ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਈ ਲੋੜ ਨਹੀਂ।

  • ਸਭ ਕੁਝ ਇੰਨਾ ਸੌਖਾ ਸੀ ਕਿ ਟਿਊਟੋਰੀਅਲ ਦੀ ਲੋੜ ਹੀ ਨਹੀਂ ਪਈ। ਖਾਤਾ ਬਣਾਇਆ ਤੇ ਕੁਝ ਮਿੰਟਾਂ ਵਿੱਚ ਆਪਣਾ ਕੋਡ ਵੀ ਮਿਲ ਗਿਆ।

  • ਮੈਂ ਆਪਣਾ ਕੋਡ ਬਾਇਓ ਤੇ ਨਿਊਜ਼ਲੈਟਰ ਵਿੱਚ ਪਾ ਦਿੰਦਾ ਹਾਂ। ਇਸ ਤਰ੍ਹਾਂ ਵੀਡੀਓ ਬਣਾਉਣ ਦਾ ਸਮਾਂ ਨਾ ਵੀ ਹੋਵੇ, ਤਾਂ ਵੀ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦਾ ਹਾਂ।

  • ਮੇਰੇ ਲਈ Tutoro ਦੀ ਖ਼ਾਸ ਗੱਲ ਇਹ ਹੈ ਕਿ ਵਿਊਜ਼ ਤੋਂ ਵੀ ਕਮਾਈ ਹੁੰਦੀ ਹੈ ਤੇ ਨਵੇਂ ਸਬਸਕ੍ਰਾਈਬਰ ਲਿਆਉਣ ’ਤੇ ਬੋਨਸ ਵੀ ਮਿਲਦਾ ਹੈ।

  • ਇਸ ਕ੍ਰਿਏਟਰ ਪ੍ਰੋਗਰਾਮ ਤੋਂ ਕਾਫ਼ੀ ਉਮੀਦਾਂ ਹਨ। ਮੈਨੂੰ ਖ਼ਾਸ ਕਰਕੇ ਇਹ ਪਸੰਦ ਹੈ ਕਿ ਅਗਲੀ ਲੀਗ ਤੱਕ ਪਹੁੰਚਣ ਦਾ ਤਰੀਕਾ ਵੀ ਸਾਫ਼ ਹੈ ਤੇ ਹਰ ਭੁਗਤਾਨ ਦਾ ਹਿਸਾਬ ਵੀ।

  • ਸ਼ੁਰੂ ਵਿੱਚ ਮੇਰੇ TikTok ਪੇਜ ’ਤੇ ਥੋੜ੍ਹੇ ਜਿਹੇ ਫਾਲੋਅਰ ਸਨ। ਫਿਰ ਵੀ ਲੱਗਿਆ ਕਿ ਇਹ ਪ੍ਰੋਗਰਾਮ ਮੇਰੇ ਵਰਗੇ ਕ੍ਰਿਏਟਰਾਂ ਲਈ ਹੀ ਬਣਿਆ ਹੈ।

  • ਮੇਰੀ ਸਾਰੀ ਕਮਾਈ ਦਾ ਹਿਸਾਬ ਇੱਕੋ ਥਾਂ ਦਿਸਦਾ ਹੈ। ਕਿਹੜੀ ਵੀਡੀਓ ਤੋਂ ਕਿੰਨੇ ਪੈਸੇ ਆਏ, ਅੰਦਾਜ਼ੇ ਨਹੀਂ ਲਾਉਣੇ ਪੈਂਦੇ।

  • ਜਦੋਂ ਛੇਤੀ ਪੋਸਟ ਪਾਉਣੀ ਹੋਵੇ, ਤਾਂ ਕੰਟੈਂਟ ਲਾਇਬ੍ਰੇਰੀ ਬੜੇ ਕੰਮ ਆਉਂਦੀ ਹੈ। ਇੱਕ ਕਲਿੱਪ ਚੁਣੀ, ਐਡਿਟ ਕੀਤੀ ਤੇ ਪੋਸਟ ਕਰ ਦਿੱਤੀ।

  • ਮੈਨੂੰ ਚੰਗਾ ਲੱਗਦਾ ਹੈ ਕਿ Tutoro ਦਾ ਪ੍ਰਚਾਰ ਕਿਵੇਂ ਕਰਨਾ ਹੈ, ਇਹ ਮੈਂ ਆਪ ਚੁਣ ਸਕਦਾ ਹਾਂ। ਇਸ ਲਈ ਫੁੱਲ-ਟਾਈਮ ਕੰਟੈਂਟ ਕ੍ਰੀਏਟਰ ਬਣਨ ਦੀ ਲੋੜ ਨਹੀਂ।

  • ਅਗਲੀ ਲੀਗ ਵਿੱਚ ਪਹੁੰਚਣ ਨਾਲ ਕਮਾਈ ਵਿੱਚ ਕਾਫ਼ੀ ਫ਼ਰਕ ਪੈਂਦਾ ਹੈ। ਅੱਗੇ ਵਧਣ ਲਈ ਇੱਕ ਸਾਫ਼ ਟੀਚਾ ਮਿਲ ਜਾਂਦਾ ਹੈ।

  • ਲੱਗਦਾ ਹੈ ਇਹ ਪ੍ਰੋਗਰਾਮ ਕ੍ਰਿਏਟਰਾਂ ਦੀ ਸਹੂਲਤ ਦਾ ਪੂਰਾ ਖ਼ਿਆਲ ਰੱਖ ਕੇ ਬਣਾਇਆ ਹੈ। ਜੁੜਨਾ ਮੁਫ਼ਤ ਹੈ, ਫਾਲੋਅਰਾਂ ਦੀ ਕੋਈ ਸ਼ਰਤ ਨਹੀਂ ਤੇ ਕਮਾਈ ਦੇ ਵੀ ਕਈ ਤਰੀਕੇ ਹਨ।

  • ਹੁਣ ਤੱਕ ਦਾ ਤਜਰਬਾ ਚੰਗਾ ਰਿਹਾ ਹੈ। ਮੈਂ ਮੁੱਖ ਤੌਰ ’ਤੇ ਵੀਡੀਓ ਤੋਂ ਕਮਾਈ ਕਰਨ ਲਈ ਜੁੜਿਆ ਸੀ ਤੇ ਵਿਊਜ਼ ਤੋਂ ਲੈ ਕੇ ਕਮਾਈ ਤੱਕ ਸਾਰਾ ਹਿਸਾਬ ਸਾਫ਼ ਦਿਸਦਾ ਹੈ।

  • ਮੈਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਰੁਕੀ ਹੋਈ ਕਮਾਈ ਕਦੋਂ ਕਢਵਾ ਸਕਾਂਗਾ। ਗੱਲ ਛੋਟੀ ਜਿਹੀ ਹੈ, ਪਰ ਇਸ ਨਾਲ ਸਾਰਾ ਹਿਸਾਬ ਸਾਫ਼ ਲੱਗਦਾ ਹੈ ਤੇ ਭਰੋਸਾ ਵਧਦਾ ਹੈ।

  • ਸਾਫ਼ ਦਿਸਦਾ ਹੈ ਕਿ ਇਹ ਪ੍ਰੋਗਰਾਮ ਬਣਾਉਂਦਿਆਂ ਸਿਰਫ਼ ਇੰਫਲੂਐਂਸਰਾਂ ਬਾਰੇ ਨਹੀਂ ਸੋਚਿਆ। ਵੀਡੀਓ ਐਡੀਟਰ ਤੇ ਐਫਿਲੀਏਟ ਪਾਰਟਨਰ ਵੀ ਜੁੜ ਸਕਦੇ ਹਨ। ਇਹ ਗੱਲ ਵਧੀਆ ਲੱਗੀ।

  • ਜਿੰਨੇ ਵੀ ਕ੍ਰੀਏਟਰ ਪ੍ਰੋਗਰਾਮਾਂ ਨਾਲ ਜੁੜਿਆ ਹਾਂ, ਸ਼ਾਇਦ ਇਹ ਸਭ ਤੋਂ ਸੌਖਾ ਹੈ। ਸ਼ੁਰੂ ਕਰਨ ਵਿੱਚ ਦੇਰ ਨਹੀਂ ਲੱਗਦੀ, ਨਿਯਮ ਸਾਫ਼ ਹਨ ਤੇ ਕਮਾਈ ਦੇ ਵੀ ਕਈ ਤਰੀਕੇ ਹਨ।

ਸਵਾਲ ਨੇ? ਜਵਾਬ ਇੱਥੇ ਨੇ

  • ਕੀ ਜੁੜਨ ਲਈ ਘੱਟੋ-ਘੱਟ ਕੁਝ ਫਾਲੋਅਰ ਹੋਣੇ ਜ਼ਰੂਰੀ ਹਨ?

    ਨਹੀਂ। ਪ੍ਰੋਗਰਾਮ ਵਿੱਚ ਕਿਤੇ ਵੀ ਫਾਲੋਅਰਾਂ ਦੀ ਘੱਟੋ-ਘੱਟ ਗਿਣਤੀ ਦੀ ਸ਼ਰਤ ਨਹੀਂ। ਸਿਰਫ਼ ਵੀਡੀਓ ਦੇ 3,000 ਵਿਊਜ਼ ਹੋਣੇ ਚਾਹੀਦੇ ਹਨ। ਖਾਤਾ ਬਿਲਕੁਲ ਨਵਾਂ ਹੋਵੇ ਜਾਂ ਬਹੁਤ ਮਸ਼ਹੂਰ, ਨਿਯਮ ਸਭ ਲਈ ਇੱਕੋ ਹੈ।

  • ਕੀ ਵੀਡੀਓ ਖ਼ੁਦ ਸ਼ੂਟ ਕਰਨੇ ਜ਼ਰੂਰੀ ਹਨ?

    ਜਿਵੇਂ ਤੇਰਾ ਮਨ ਕਰੇ! ਆਪਣੀਆਂ ਵੀਡੀਓ ਸ਼ੂਟ ਕਰ, ਟ੍ਰੈਂਡਾਂ ’ਤੇ ਵੀਡੀਓ ਬਣਾ ਜਾਂ ਸਾਡੀ ਕੰਟੈਂਟ ਲਾਇਬ੍ਰੇਰੀ ਦੀਆਂ ਕਲਿੱਪਾਂ ਲੈ ਕੇ ਐਡਿਟ ਕਰ। ਆਪਣਾ ਚਿਹਰਾ ਦਿਖਾਉਣਾ ਜਾਂ ਆਪ ਕੁਝ ਸ਼ੂਟ ਕਰਨਾ ਬਿਲਕੁਲ ਜ਼ਰੂਰੀ ਨਹੀਂ।

  • ਕੀ ਵੀਡੀਓ ਬਣਾਏ ਬਿਨਾਂ ਵੀ ਕਮਾਈ ਹੋ ਸਕਦੀ ਹੈ?

    ਬਿਲਕੁਲ! ਆਪਣਾ ਰੈਫਰਲ ਲਿੰਕ ਜਾਂ ਕੋਡ ਸਾਂਝਾ ਕਰ। ਜਦੋਂ ਤੇਰੇ ਰਾਹੀਂ ਕੋਈ Tutoro ਦੀ ਪੈਸੇ ਦੇ ਕੇ ਸਬਸਕ੍ਰਿਪਸ਼ਨ ਲੈਂਦਾ ਹੈ, ਤਾਂ ਤੈਨੂੰ ਕਮਾਈ ਹੁੰਦੀ ਹੈ। ਐਪ ਲਾਂਚ ਹੋਣ ’ਤੇ ਅਸੀਂ ਸਬਸਕ੍ਰਿਪਸ਼ਨਾਂ ਦਾ ਹਿਸਾਬ ਰੱਖਣਾ ਸ਼ੁਰੂ ਕਰਾਂਗੇ ਤੇ ਉਦੋਂ ਹੀ ਉਨ੍ਹਾਂ ਤੋਂ ਕਮਾਈ ਸ਼ੁਰੂ ਹੋਵੇਗੀ।

  • ਮੇਰੀ ਕਮਾਈ ਕਿਵੇਂ ਹੋਵੇਗੀ?

    ਜਦੋਂ ਤੇਰੀ ਵੀਡੀਓ ਦੇ 3,000 ਵਿਊਜ਼ ਹੋ ਜਾਣ, ਤਾਂ ਨਿਯਮਾਂ ਮੁਤਾਬਕ ਯੋਗ ਵਿਊਜ਼ ਤੋਂ ਕਮਾਈ ਕਰ। ਤੇਰੇ ਰਾਹੀਂ ਆਉਣ ਵਾਲੇ ਹਰ ਪੈਸੇ ਦੇ ਕੇ ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰ ਲਈ ਵੀ ਪੈਸੇ ਮਿਲਦੇ ਹਨ। ਇਸ ਕਮਾਈ ਲਈ ਵਿਊਜ਼ ਦੀ ਕੋਈ ਘੱਟੋ-ਘੱਟ ਸ਼ਰਤ ਨਹੀਂ, ਸੋ ਬਿਨਾਂ ਵੀਡੀਓ ਬਣਾਏ ਵੀ ਕਮਾ ਸਕਦਾ ਹੈਂ। ਐਪ ਲਾਂਚ ਹੋਣ ’ਤੇ ਅਸੀਂ ਸਬਸਕ੍ਰਿਪਸ਼ਨਾਂ ਦਾ ਹਿਸਾਬ ਰੱਖਣਾ ਸ਼ੁਰੂ ਕਰਾਂਗੇ ਤੇ ਉਦੋਂ ਹੀ ਉਨ੍ਹਾਂ ਤੋਂ ਕਮਾਈ ਸ਼ੁਰੂ ਹੋਵੇਗੀ।

  • ਮੇਰੀਆਂ ਵੀਡੀਓ ਵਿੱਚ ਕੀ-ਕੀ ਹੋਣਾ ਜ਼ਰੂਰੀ ਹੈ?

    ਆਪਣੇ ਅੰਦਾਜ਼ ਵਿੱਚ ਬਣਾ, ਆਪਣੀ ਸੋਚ ਨਾਲ ਬਣਾ। ਵੀਡੀਓ ਵਿੱਚ Tutoro ਦਿਖਾ ਅਤੇ ਕੈਪਸ਼ਨ ਵਿੱਚ tutoro.pro ਲਿਖ। ਤੇਰੇ ਰਾਹੀਂ ਆਉਣ ਵਾਲਿਆਂ ਦੀਆਂ ਸਬਸਕ੍ਰਿਪਸ਼ਨਾਂ ਤੋਂ ਕਮਾਉਣ ਲਈ ਆਪਣਾ ਰੈਫਰਲ ਕੋਡ ਵੀ ਪਾ।

  • ਕੀ ਮੈਂ ਆਪਣੀ ਭਾਸ਼ਾ ਵਿੱਚ ਵੀ ਪੋਸਟ ਕਰ ਸਕਦਾ ਹਾਂ?

    ਹਾਂ! ਦਰਜਨਾਂ ਦੇਸ਼ਾਂ ਵਿੱਚ ਲੋਕ Tutoro ਵਰਤਦੇ ਹਨ, ਇਸ ਲਈ ਜਿਸ ਭਾਸ਼ਾ ਵਿੱਚ ਮਨ ਕਰੇ, ਵੀਡੀਓ ਬਣਾ। ਸਾਡੀ ਲਾਇਬ੍ਰੇਰੀ ਵਿੱਚ ਕਈ ਭਾਸ਼ਾਵਾਂ ਵਿੱਚ ਸਕ੍ਰਿਪਟਾਂ ਮਿਲ ਜਾਣਗੀਆਂ। ਵੀਡੀਓ ਦੀ ਭਾਸ਼ਾ ਕੋਈ ਵੀ ਹੋਵੇ, ਕੀਵਰਡ ਇੱਕੋ ਹੀ ਰਹਿੰਦਾ ਹੈ।

  • ਵੀਡੀਓ ਦੇ ਵਿਊਜ਼ ਕਿਵੇਂ ਗਿਣਦੇ ਹੋ?

    ਆਪਣਾ YouTube ਜਾਂ TikTok ਖਾਤਾ ਜੋੜ। ਜਿਨ੍ਹਾਂ ਵੀਡੀਓ ਦੇ ਸਿਰਲੇਖ ਜਾਂ ਵੇਰਵੇ ਵਿੱਚ tutoro.pro ਹੋਵੇਗਾ, ਉਨ੍ਹਾਂ ਦੇ ਵਿਊਜ਼ ਅਸੀਂ ਆਪਣੇ ਆਪ ਗਿਣ ਲਵਾਂਗੇ। Instagram ਅਤੇ Facebook ਲਈ ਹਰ ਵੀਡੀਓ ਦਾ ਲਿੰਕ ਆਪਣੇ ਡੈਸ਼ਬੋਰਡ ਵਿੱਚ ਪਾ। ਵੀਡੀਓ ਦੀ ਜਾਂਚ ਪਾਸ ਹੋਣ ਅਤੇ 3,000 ਵਿਊਜ਼ ਪੂਰੇ ਹੋਣ ਤੋਂ ਬਾਅਦ ਉਸ ਤੋਂ ਕਮਾਈ ਸ਼ੁਰੂ ਹੁੰਦੀ ਹੈ।

  • ਮੈਨੂੰ ਪੈਸੇ ਕਦੋਂ ਤੇ ਕਿਵੇਂ ਮਿਲਣਗੇ?

    ਆਪਣੀ ਕਮਾਈ ਡੈਸ਼ਬੋਰਡ ਵਿੱਚ ਵੇਖ। ਜਦੋਂ ਕਢਵਾਉਣ ਲਈ ਘੱਟੋ-ਘੱਟ $20 ਉਪਲਬਧ ਹੋਵੇ, ਤਾਂ PayPal, Wise ਜਾਂ ਬੈਂਕ ਟ੍ਰਾਂਸਫ਼ਰ ਰਾਹੀਂ ਪੈਸੇ ਮੰਗਵਾ ਲੈ। ਸਾਡੀ ਟੀਮ ਹਰ ਭੁਗਤਾਨ ਆਪ ਭੇਜਦੀ ਹੈ। ਆਮ ਤੌਰ ’ਤੇ ਕੁਝ ਕੰਮਕਾਜੀ ਦਿਨ ਲੱਗਦੇ ਹਨ।

  • ਕੀ ਮੈਂ ਹੋਰ ਕੰਟੈਂਟ ਕ੍ਰੀਏਟਰਾਂ ਦੇ ਕਲਿੱਪ ਵਰਤ ਸਕਦਾ ਹਾਂ?

    ਹਾਂ, ਸਾਡੀ ਕੰਟੈਂਟ ਲਾਇਬ੍ਰੇਰੀ ਦੀ ਸਮੱਗਰੀ ਨਾਲ ਜਾਂ ਦੂਜਿਆਂ ਦੀਆਂ ਉਹ ਕਲਿੱਪਾਂ ਲੈ ਕੇ ਐਡਿਟ ਬਣਾ ਜਿਨ੍ਹਾਂ ਨੂੰ ਵਰਤਣ ਦੀ ਤੈਨੂੰ ਇਜਾਜ਼ਤ ਹੈ। ਉਨ੍ਹਾਂ ਵਿੱਚ ਆਪਣਾ ਅੰਦਾਜ਼ ਜੋੜ ਅਤੇ ਵੀਡੀਓ ਵਿੱਚ Tutoro ਨੂੰ ਵੀ ਥਾਂ ਦੇ।

Tutoro ਨਾਲ ਕਮਾਈ ਸ਼ੁਰੂ ਕਰ

ਆਪਣੀਆਂ ਵੀਡੀਓ ਬਣਾ, ਕਲਿੱਪਾਂ ਐਡਿਟ ਕਰ ਜਾਂ ਬੱਸ ਆਪਣਾ ਰੈਫਰਲ ਕੋਡ ਸਾਂਝਾ ਕਰ। ਨਿਯਮਾਂ ਮੁਤਾਬਕ ਯੋਗ ਵਿਊਜ਼ ਤੋਂ ਅਤੇ ਤੇਰੇ ਰਾਹੀਂ ਪੈਸੇ ਦੇ ਕੇ ਸਬਸਕ੍ਰਿਪਸ਼ਨ ਲੈਣ ਵਾਲੇ ਹਰ ਯੂਜ਼ਰ ਤੋਂ ਕਮਾ। ਮੁਫ਼ਤ ਜੁੜ ਤੇ ਸ਼ੁਰੂ ਹੋ ਜਾ।

ਅਰਜ਼ੀ ਦੇ

ਕੰਟੈਂਟ ਕ੍ਰਿਏਟਰਾਂ ਲਈ ਸ਼ਰਤਾਂ ਪੜ੍ਹ